ਹੈਲੀਫੈਕਸ, ਕੈਨੇਡਾ ਵਿਖੇ 65ਵੀਂ ਕਾਮਨਵੈੱਲਥ ਸੰਸਦੀ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਆਪਸੀ ਵਿਚਾਰ ਵਟਾਂਦਰਾ
ਹੈਲੀਫੈਕਸ, ਕੈਨੇਡਾ ਵਿਖੇ 65ਵੀਂ ਕਾਮਨਵੈੱਲਥ ਸੰਸਦੀ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਨੁਮਾਇੰਦਿਆਂ ਅਤੇ ਸੰਸਦ ਮੈਂਬਰਾਂ ਦੀ ਸ਼੍ਰੀ ਓਮ ਬਿਰਲਾ, ਮਾਨਯੋਗ ਸਪੀਕਰ, ਲੋਕ ਸਭਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸਰਦਾਰ ਕੁਲਤਾਰ ਸਿੰਘ ਸੰਧਵਾਂ, ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਸ਼ਾਮਿਲ ਹੋਏ ਅਤੇ ਵਿਚਾਰ-ਵਟਾਂਦਰੇ ਦੌਰਾਨ ਲੋਕਤੰਤਰੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰਾਂ ਦਾ ਅਦਾਨ ਪ੍ਰਦਾਨ ਕੀਤਾ।